ਜਲੰਧਰ — ਅੱਜ ਕੱਲ੍ਹ ਭੱਜ ਦੌੜ ਭਰੀ ਜ਼ਿੰਦਗੀ 'ਚ ਰਸੌਈ ਦੇ ਕੰਮ ਜਲਦੀ ਖਤਮ ਕਰਨ ਲਈ ਮਹਿਲਾਵਾਂ ਮਿਕਸਰ ਦਾ ਸਹਾਰਾ ਲੈਂਦੀਆਂ ਹਨ। ਮਿਕਸਰ ਬਿਨ੍ਹਾਂ ਰਸੋਈ ਅਧੂਰੀ ਲੱਗਦੀ ਹੈ। ਮਿਕਸਰ ਦੀ ਮਦਦ ਨਾਲ ਕੰਮ ਜਲਦੀ ਹੋ ਜਾਂਦੇ ਹਨ ਅਤੇ ਸਮੇਂ ਦੀ ਵੀ ਬਚਤ ਵੀ ਹੋ ਜਾਂਦੀ ਹੈ। ਇਸ ਲਈ ਮਿਕਸਰ ਦੀ ਦੇਖਭਾਲ ਬਹੁਤ ਹੀ ਜ਼ਰੂਰੀ ਹੈ। ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦਾ ਮਿਕਸਰ ਜਲਦੀ ਖਰਾਬ ਹੋ ਗਿਆ ਹੈ ਅਤੇ ਗਲਤੀ ਕੰਪਨੀ ਦੀ ਨਿਕਾਲ ਦਿੰਦੇ ਹਾਂ। ਹੋ ਸਕਦਾ ਹੈ ਕਿ ਆਪਣੀ ਗਲਤੀ ਨਾਲ ਹੀ ਮਿਕਸਰ ਖਰਾਬ ਹੋ ਗਿਆ ਹੋਵੇ। ਇਸ ਲਈ ਮਿਕਸਰ ਦੀ ਦੇਖਭਾਲ ਕਰਨ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
1. ਮਿਕਸਰ 'ਚ ਕਦੇ ਵੀ ਗਰਮ-ਗਰਮ ਚੀਜ਼ ਨਾ ਪੀਸੋ, ਇਸ ਨਾਲ ਮਿਕਸਰ ਜਲਦੀ ਖਰਾਬ ਹੋ ਜਾਂਦਾ ਹੈ।
2. ਮਿਕਸਰ ਨੂੰ ਚਲਾਉਂਦੇ ਸਮੇਂ ਸਪੀਡ ਘੱਟ ਹੋਣੀ ਚਾਹੀਦੀ ਹੈ। ਤੇਜ਼ ਸਪੀਡ ਮਿਕਸਰ 'ਤੇ ਜ਼ੋਰ ਪਾਉਂਦੀ ਹੈ। ਜੇਕਰ ਤੇਜ਼ ਕਰਨਾ ਵੀ ਹੋਵੇ ਤਾਂ, ਹੌਲੀ-ਹੌਲੀ ਸਪੀਡ ਨੂੰ ਵਧਾਓ।
3. ਮਿਕਸਰ ਚਲਾਉਂਦੇ ਸਮੇਂ ਢੱਕਣ 'ਤੇ ਹਲਕਾ ਜਿਹਾ ਹੱਥ ਜ਼ਰੂਰ ਰੱਖੋ।
4. ਜਾਰ ਨੂੰ ਅੱਧੇ ਤੋਂ ਜ਼ਿਆਦਾ ਕਦੀ ਨਾ ਭਰੋ। ਜ਼ਿਆਦਾ ਸਮਾਨ ਨਾਲ ਮਿਕਸੀ 'ਤੇ ਜ਼ਿਆਦਾ ਜ਼ੋਰ ਪੈਂਦਾ ਹੈ ਅਤੇ ਮਿਕਸੀ ਖਰਾਬ ਹੋ ਜਾਂਦੀ ਹੈ।
5. ਗਿੱਲੀ ਚੀਜ਼ ਪੀਸਣ ਤੋਂ ਬਾਅਦ ਮਿਕਸਰ 'ਚ ਪਾਣੀ ਪਾ ਕੇ ਇਕ ਵਾਰ ਚਲਾਓ। ਇਸ ਨਾਲ ਬਲੇਡ 'ਚ ਫੱਸੀਆਂ ਚੀਜਾਂ ਆਸਾਨੀ ਨਾਲ ਸਾਫ ਹੋ ਜਾਂਦੀਆਂ ਹਨ ਅਤੇ ਮਿਕਸੀ ਜਾਮ ਨਹੀਂ ਹੁੰਦੀ।
6. ਮਿਕਸੀ ਨੂੰ ਹਮੇਸ਼ਾ ਸਾਫ ਕਰਕੇ ਹੀ ਰੱਖੋ, ਇਸ ਲਈ ਕਦੇ ਅਣਗਹਿਲੀ ਨਾ ਕਰੋ।
ਰਾਤਭਰ ਟੁੱਟ-ਟੁੱਟ ਕੇ ਨੀਂਦ ਆਉਣ ਦੇ ਕੀ ਕਾਰਣ ਹੋ ਸਕਦੇ ਹਨ ?
NEXT STORY